ਟੋਰੋਵਾਲ ਮਿਡਲ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਹੋਈ
ਪ੍ਰਮੋਦ ਭਾਰਤੀ
ਨਵਾਂਸ਼ਹਿਰ 28 ਮਾਰਚ 2024 : ਸਰਕਾਰੀ ਮਿਡਲ ਸਕੂਲ ਟੋਰੋਵਾਲ ਵਿਖੇ ਸਕੂਲ ਇੰਚਾਰਜ ਨਿਰਮਲ ਸਿੰਘ ਹੱਕਲਾ ਦੀ ਅਗਵਾਈ ਵਿੱਚ ਸਲਾਨਾ ਸਮਾਗਮ ਅਤੇ ਮਾਪੇ ਅਧਿਆਪਕ ਮਿਲਣੀ ਹੋਈ ।ਇਸ ਮਿਲਣੀ ਦੌਰਾਨ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆ ਦੀ ਇਸ ਸੈਸ਼ਨ ਦੀ ਹੁਣ ਤੱਕ ਦੀ ਪ੍ਰਗਤੀ ਦੱਸੀ ਗਈ ।ਇਸ ਮੌਕੇ ਛੇਵੀਂ ਅਤੇ ਸੱਤਵੀਂ ਦਾ ਜਮਾਤ ਦਾ ਸਲਾਨਾ ਨਤੀਜਾ ਵੀ ਐਲਾਨਿਆ ਗਿਆ।ਇਸ ਮੌਕੇ ਹਰੇਕ ਮਾਪੇ ਨੂੰ ਉਸ ਦੇ ਬੱਚੇ ਦੀ ਪ੍ਰਗਤੀ ਰਿਪੋਰਟ ਦੱਸੀ ਗਈ ਤੇ ਅਗਲੇ ਸਮੇਂ ਦੀ ਪਲਾਨਿੰਗ ਦੱਸੀ ਗਈ।ਇਸ ਮੌਕੇ ਐਲਾਨੇ ਨਤੀਜੇ ਵਿਚ ਛੇਵੀਂ ਵਿੱਚੋਂ ਜੋਤੀ ਨੇ 79.33 ਫੀਸਦੀ ਅੰਕ ਪਾ੍ਰਪਤ ਕਰਕੇ ਪਹਿਲਾਂ,ਗੁਰਬਿੰਦਰ ਸਿੰਘ ਨੇ 74.33 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਦਲਜੀਤ ਕੌਰ ਨੇ 64.66 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ, ਸੱਤਵੀਂ ਵਿੱਚੋਂ ਕੁਲਵਿੰਦਰ ਕੌਰ ਨੇ 94.83 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾਂ,ਸਿਮਰਨ ਨੇ 91.16 ਫੀਸਦੀ ਪ੍ਰਾਪਤ ਕਰਕੇ ਦੂਸਰਾ ਅਤੇ ਅਦਿੱਤੀ ਚੌਧਰੀ ਨੇ 90.5 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਨਿਰਮਲ ਸਿੰਘ ਹੱਕਲਾ ਇੰਚਾਰਜ,ਰਾਮ ਪਾਲ ਚੇਅਰਮੈਨ ਐਸ.ਐਮ.ਸੀ, ਸਵੀਟੀ, ਅਨੁਰਾਧਾ ਹੱਕਲਾ ,ਸੁਮਨ ਕੁਮਾਰੀ,ਜਸਵੀਰ ਸਿੰਘ ਹੈਡ ਟੀਚਰ ਪ੍ਰਾਇਮਰੀ ਸਕੂਲ, ਕਿਰਨ , ਬੇਬੀ,ਗਗਨਦੀਪ ਕੌਰ,ਮਨਜੀਤ ਕੌਰ,ਸੁਨੀਤਾ ਦੇਵੀ ਆਦਿ ਸਮੇਤ ਸਮੂਹ ਮਾਪੇ ਤੇ ਵਿਦਿਆਰਥੀ ਹਾਜ਼ਰ ਸਨ।